ਪਾਠ -8
ਪ੍ਰਸ਼ਨ 1-- ਰਾਜੂ ਨੂੰ ਆਪਣੀਆਂ ਚੀਜਾਂ ਕਿਉਂ ਨਹੀਂ ਲੱਭਦੀਆਂ ਸਨ ?
ਉੱਤਰ -- ਰਾਜੂ ਨੂੰ ਆਪਣੀਆਂ ਚੀਜਾਂ ਇਸ ਲਈ ਨਹੀਂ ਲੱਭਦੀਆਂ ਸਨ ਕਿਉਂਕਿ ਉਹ ਇਕ ਲਾਪਰਵਾਹ ਮੁੰਡਾ ਸੀ |ਉਹ ਕੋਈ ਵੀ ਚੀਜ ਟਿਕਾਣੇ ਤੇ ਨਹੀਂ ਰੱਖਦਾ ਸੀ |
ਪ੍ਰਸ਼ਨ-2 ਅੰਗਰੇਜ਼ੀ ਦੇ ਪੇਪਰ ਵਾਲੇ ਦਿਨ ਰਾਜੂ ਕੀ ਕੁਝ ਲੱਭਦਾ ਰਿਹਾ ?
ਉੱਤਰ - ਅੰਗਰੇਜ਼ੀ ਦੇ ਪੇਪਰ ਵਾਲੇ ਦਿਨ ਰਾਜੂ ਆਪਣਾ ਪੈੱਨ ,ਸਿਆਹੀ ,ਪੈਂਨਸਲ ,ਸਕੇਲ ,ਰਬੜ ਅਤੇ ਪੈਨਸਲ ਬਾਕਸ ਲੱਭਦਾ ਰਿਹਾ |
ਪ੍ਰਸ਼ਨ -3 ਅਖੀਰ ਰਾਜੂ ਨੂੰ ਕਿਸਨੇ ਸਬਕ ਸਿਖਾਇਆ ?
ਉੱਤਰ - ਰਾਜੂ ਨੂੰ ਉਸਦੇ ਮਾਮਾ ਜੀ ਨੇ ਸਬਕ ਸਿਖਾਇਆ |
ਪ੍ਰਸ਼ਨ -1 ਰਾਜੂ ਨੂੰ ਹਮੇਸ਼ਾ ਕੀ ਸ਼ਿਕਾਇਤ ਰਹਿੰਦੀ ਸੀ ?
ਉੱਤਰ -ਰਾਜੂ ਨੂੰ ਹਮੇਸ਼ਾ ਸ਼ਿਕਾਇਤ ਰਹਿੰਦੀ ਸੀ ਕਿ ਜਿਹੜੀ ਵੀ ਚੀਜ ਉਸ ਨੂੰ ਚਾਹੀਦੀ ਹੁੰਦੀ ਉਹ ਉਸ ਨੂੰ ਸਹੀ ਟਿਕਾਣੇ ਤੇ ਨਹੀਂ ਸੀ ਮਿਲਦੀ |
ਪ੍ਰਸ਼ਨ -2 ਹਿਸਾਬ ਦੀ ਕਿਤਾਬ ਰਾਜੂ ਨੇ ਕਿਥੇ ਤੇਕਿਵੇਂ ਰੱਖ ਦਿਤੀ ਸੀ ?
ਉੱਤਰ - ਹਿਸਾਬ ਦੀ ਕਿਤਾਬ ਰਾਜੂ ਨੇ ਰਸੋਈ ਘਰ ਵਿਚ ਟੀਨ ਦੇ ਡਿੱਬੇ ਤੇ ਰੱਖ ਦਿੱਤੀ ਸੀ |ਇੱਕ ਦਿਨ ਉਹ ਸਿੱਧਾ ਸਕੂਲ ਤੋਂ ਆ ਕੇ ਰਸੋਈ ਘਰ ਚਲਾ ਗਿਆ ਅਤੇ ਕਿਤਾਬ ਉਸ ਨੇ ਟੀਨ ਦੇ ਡਿੱਬੇ ਉੱਤੇ ਰੱਖ ਦਿੱਤੀ |
ਪ੍ਰਸ਼ਨ -3 ਬਜਾਰ ਜਾਨ ਲਈ ਮਾਮਾ ਜੀ ਕਿਵੇਂ ਤਿਆਰ ਹੋਏ ?
ਉੱਤਰ - ਬਜਾਰ ਜਾਣ ਲਈ ਮਾਮਾ ਜੀ ਗਲੇਵਿੱਚ ਪੈਂਟ ਲਟਕਾ ਏ ,ਕਮੀਜ ਕਮਰ ਦੁਆਲੇ ਬੰਨ ਕੇ,ਬੂਟ ਸਿਰ ਉੱਤੇ ਰੱਖ ਕੇ ,ਬੈਲਟ ਗਲੇ ਨਾਲ ਬੰਨ ਕੇ ਅਤੇ ਟਾਈ ਕਮਰ ਨਾਲ ਬੰਨ ਕੇ ਤਿਆਰ ਹੋਏ |
ਪ੍ਰਸ਼ਨ 4 ਮਾਮਾ ਜੀ ਨੇ ਰਾਜੂ ਦਾ ਮਜਾਕ ਕਿਵੇਂ ਉਡਾਇਆ ਤੇ ਇਸਦਾ ਉਸ ਤੇ ਕੀ ਅਸਰ ਹੋਇਆ ?
ਉੱਤਰ ਮਾਮਾ ਜੀ ਨੇ ਰਾਜੂ ਦਾ ਮਜਾਕ ਉਡਾਉਂਦੇ ਹੋਏ ਰਾਜੂ ਆਪਣੀਆਂ ਚੀਜਾਂ ਸਹੀ ਥਾਂ ਤੇ ਨਹੀਂ ਰੱਖਦਾ |ਉਹ ਕਿਤਾਬਾਂ ਰਸੋਈ ਘਰ ਵਿਚ ,ਵਰਦੀ ਰਜਾਈ ਵਿਚ ਅਤੇ ਖਿਡੌਣੇ ਕਿਤਾਬਾਂ ਤੇ ਰੱਖਦਾ ਹੈ |ਹੁਣ ਬੂਟ ਕਿਸੇ ਦਿਨ ਰਸੋਈ ਘਰ ਦੀਆਂ ਪਲੇਟਾਂ ਤੇ ਮਿਲਣਗੇ |ਇਹ ਸੁਨ ਕੇ ਰਾਜੂ ਨੂੰ ਸਮਝ ਆ ਗਈ ਕੀ ਚੀਜਾਂ ਸਹੀ ਥਾਂ ਤੇ ਰੱਖਣੀਆਂ ਚਾਹੀਦੀਆਂ ਹਨ
ਪ੍ਰਸ਼ਨ -5 ਰਾਜੂ ਬਦਲ ਗਿਆ ਪਾਠ ਤੋਂ ਸਾਨੂ ਕੀ ਸਿੱਖਿਆ ਮਿਲਦੀ ਹੈ ?
ਉੱਤਰ - ਰਾਜੂ ਬਦਲ ਗਿਆ ਪਾਠ ਤੋਂ ਸਾਨੂ ਸਿੱਖਿਆ ਮਿਲਦੀ ਹੈ ਕੀ ਸਾਨੂੰ ਚੀਜਾਂ ਸਹੀ ਥਾਂ ਤੇ ਰੱਖਣੀਆਂ ਚਾਹੀਦੀਆਂ ਹਨ|
No comments:
Post a Comment